BREAKING NEWS
latest

728x90

 


468x60

ਬਿਜਲੀ ਮੁਲਾਜਮਾਂ ਨੇ ਗੇਟ ਰੈਲੀ ਕਰਨ ਉਪਰੰਤ 4 ਕਿਰਤ ਕੋਡਾਂ ਦੀਆਂ ਫੂਕੀਆਂ ਕਾਪੀਆਂ











ਪੂਰੇ ਦੇਸ਼ 'ਚ ਅੱਜ 1 ਅਪ੍ਰੈਲ ਨੂੰ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ - ਇੰਜ: ਜਗਤਾਰ ਸਿੰਘ, ਮਹਿਦੂਦਾਂ 

  ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ) ਕੇਂਦਰ ਦੀ ਮੋਦੀ ਸਰਕਾਰ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੀ ਮਜਦੂਰਾਂ, ਮੁਲਾਜਮਾਂ ਪ੍ਰਤੀ ਦੂਰਦਰਸੀ ਸੋਚ ਨਾਲ ਬਣਾਏ 29 ਕਾਨੂੰਨਾਂ ਨੂੰ ਖਤਮ ਕਰਕੇ ਉਨ੍ਹਾਂ ਦੀ ਜਗਾਹ ਪੂੰਜੀਪਤੀਆਂ ਦੇ ਹੁਕਮਾਂ ਉੱਤੇ ਜੋ 4 ਨਵੇਂ ਕਿਰਤ ਕਾਨੂੰਨ ਲਿਆ ਕਿ ਪਾਸ ਕੀਤੇ ਸਨ ਉਨ੍ਹਾਂ ਨੂੰ ਅੱਜ 1 ਅਪ੍ਰੈਲ ਤੋਂ ਪੂਰੇ ਦੇਸ਼ 'ਚ ਲਾਗੂ ਕਰ ਦਿੱਤਾ ਹੈ ਜਿਸ ਦੇ ਵਿਰੋਧ 'ਚ ਅੱਜ 1 ਅਪ੍ਰੈਲ ਨੂੰ ਕਾਲਾ ਐਲਾਨ ਦੇਸ਼ ਭਰ 'ਚ ਏਨ੍ਹਾਂ ਕੋਡਾਂ ਦੀਆਂ ਕਾਪੀਆਂ ਫੂਕੀਆਂ ਗਈਆਂ। ਬਿਜਲੀ ਮੁਲਾਜਮਾਂ ਨੇ ਏਕਤਾ ਮੰਚ, ਜੁਆਇੰਟ ਫੋਰਮ, ਐਸੋਸੀਏਸ਼ਨ ਆਫ ਯੂਨੀਅਨ ਇੰਜੀਨੀਅਰ ਅਤੇ ਪਾਵਰਕਾਮ ਐਂਡ ਟਰਾਂਸਕੋ ਪੈਸ਼ਨਰਜ ਯੂਨੀਅਨ ਏਟਕ ਦੇ ਸਾਂਝੇ ਸੱਦੇ ਉੱਤੇ ਪੰਜਾਬ ਭਰ 'ਚ ਡਵੀਜਨ ਪੱਧਰ 'ਤੇ ਗੇਟ ਰੈਲੀਆਂ ਕਰਨ ਉਪਰੰਤ ਏਨ੍ਹਾਂ ਚਾਰੇ ਕੋਡਾਂ ਦੀਆਂ ਕਾਪੀਆਂ ਫੂਕੀਆਂ। ਸੁੰਦਰ ਨਗਰ ਡਵੀਜਨ 'ਚ ਏਓਜੇਈ ਦੇ ਸੂਬਾ ਮੀਤ ਪ੍ਰਧਾਨ ਇੰਜ ਜਗਤਾਰ ਸਿੰਘ (ਐਸਡੀਓ) ਅਤੇ ਕੇਵਲ ਸਿੰਘ ਬਨਵੈਤ ਸੂਬਾ ਮੀਤ ਮੀਤ ਪ੍ਰਧਾਨ ਪਾਵਰਕਾਮ ਐਂਡ ਟਰਾਂਸਕੋ ਪੈਸ਼ਨਰਜ ਯੂਨੀਅਨ ਏਟਕ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ ਜਿਸਦਾ ਸੰਚਾਲਨ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸਰਕਲ ਪ੍ਰਧਾਨ ਤੇ ਲੁਧਿਆਣਾ ਜੋਨ ਦੇ ਮੀਡੀਆ ਪ੍ਰਚਾਰਕ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕੀਤਾ। ਉਪਰੋਕਤ ਆਗੂਆਂ ਤੋਂ ਇਲਾਵਾ ਟੀਐਸਯੂ ਦੇ ਜੋਨ ਸਕੱਤਰ ਧਰਮਿੰਦਰ ਕੁਮਾਰ, ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੁੰਦਰ ਨਗਰ ਡਵੀਜਨ ਦੇ ਪ੍ਰਧਾਨ ਬਹਾਦਰ ਸਿੰਘ ਲੁਹਾਰਾ, ਏਓਜੇਈ ਦੇ ਪ੍ਰਧਾਨ ਇੰਜ: ਰਾਜੀਵ ਸ਼ਰਮਾ, ਐਪ੍ਰੈਟਸ਼ਿਪ ਯੂਨੀਅਨ ਦੇ ਪ੍ਰਧਾਨ ਫਤਹਿ ਸਿੰਘ, ਪਾਵਰਕਾਮ ਐਂਡ ਟਰਾਂਸਕੋ ਕੱਚੇ ਕਾਮੇ ਯੂਨੀਅਨ ਦੇ ਆਗੂ ਯੁਗਰਾਜ ਸਿੰਘ, ਨਰਿੰਦਰ ਸਿੰਘ ਅਤੇ ਪ੍ਰਗਟ ਸਿੰਘ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਏਨ੍ਹਾਂ ਚਾਰੇ ਕੋਡਾਂ ਨੂੰ ਮਜਦੂਰ ਮੁਲਾਜਮ ਵਿਰੋਧੀ ਆਖਦਿਆਂ ਏਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੂੰਜੀਪਤੀ ਅਕਾਵਾਂ ਨੂੰ ਖੁਸ਼ ਕਰਨ ਲਈ ਏਹ ਕਾਨੂੰਨ ਲਿਆਂਦੇ ਹਨ ਜਿਨ੍ਹਾਂ ਨੂੰ ਵਾਪਸ ਕਰਵਾਇਆ ਜਾਵੇਗਾ। ਇਸ ਮੌਕੇ ਕਰਤਾਰ ਸਿੰਘ, ਰਾਮ ਆਸਰਾ, ਹਰਫੂਲ ਮਸੀਹ, ਰਾਮ ਅਵਧ, ਕੇਵਲ ਸਿੰਘ, ਭਜਨ ਸਿੰਘ, ਗੁਰਮੀਤ ਸਿੰਘ, ਰਾਮਜੀ ਦਾਸ, ਵਿਨੋਦ ਸਿੰਘ, ਬਲਸ਼ੇਰ ਸਿੰਘ, ਰਣਧੀਰ ਸਿੰਘ, ਪ੍ਰੇਮ ਸਿੰਘ, ਜਗਮੋਹਣ ਸਿੰਘ, ਅਮਿਤ ਕੁਮਾਰ, ਦੀਪਕ, ਅੰਮ੍ਰਿਤਪਾਲ ਸਿੰਘ, ਗੁਰਦੀਪ ਸਿੰਘ ਅਤੇ ਵੱਡੀ ਗਿਣਤੀ 'ਚ ਹੋਰ ਮੁਲਾਜਮ ਹਾਜਰ ਸਨ।

« PREV
NEXT »

Facebook Comments APPID